ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ.ਏ ਭਾਗ ਪਹਿਲਾ ਪੰਜਾਬੀ ਵਿਸ਼ੇ ਦੇ ਨਤੀਜਿਆਂ ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿਵਿਲ ਲਾਈਨਜ਼ ਲੁਧਿਆਣਾ ਦੇ ਐਮ.ਏ ਭਾਗ ਪਹਿਲਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 400 ਵਿੱਚੋਂ 327 ਅੰਕ ਲੈ ਕੇ ਯੂਨੀਵਰਸਿਟੀ ਵਿੱਚ ਦੂਸਰਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਪੋਸਟ ਗਰੈਜੁਏਟ ਪੰਜਾਬੀ ਵਿਭਾਗ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਕਮਲਜੀਤ ਗਰੇਵਾਲ, ਡਾਇਰੈਕਟਰ ਡਾ ਮੁਕਤੀ ਗਿੱਲ ਨੇ ਪੰਜਾਬੀ ਵਿਭਾਗ ਦੇ ਮੁਖੀ ਡਾ ਨਰਿੰਦਰਜੀਤ ਕੌਰ ਅਤੇ ਸਮੂਹ ਪੰਜਾਬੀ ਵਿਭਾਗ ਅਤੇ ਹੋਣਹਾਰ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਹੋਰ ਮੁਕਾਮ ਹਾਸਿਲ ਕਰਨ ਲਈ ਹੱਲਾਸ਼ੇਰੀ ਦਿੱਤੀ।